'ਡੈੱਡਪੂਲ 2' ਦਾ ਐਕਸ਼ਨ ਨਾਲ ਭਰਪੂਰ ਹਿੰਦੀ 'ਚ ਟਰੇਲਰ ਹੋਇਆ ਰਿਲੀਜ਼
ਹਾਲੀਵੁੱਡ ਫਿਲਮ 'ਡੈੱਡਪੂਲ 2' 8 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਫਿਲਮ ਦਾ ਹਿੰਦੀ ਟਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਟਰੇਲਰ 'ਚ ਭਾਰਤੀ ਦਰਕਸ਼ਕਾਂ ਨੂੰ ਧਿਆਨ 'ਚ ਰੱਖਦੇ ਹੋਏ ਹਿੰਦੀ ਸਿਨੇਮਾ ਨਾਲ ਜੁੜੇ ਕਈ ਡਾਇਲਾਗਜ਼ ਫਿਲਮਾਏ ਗਏ ਹਨ ਜੋ ਫਿਲਮ ਨੂੰ ਚੰਗੀ ਤਰ੍ਹਾਂ ਸਮਝਨ 'ਚ ਦਰਸ਼ਕਾਂ ਦੀ ਮਦਦ ਕਰਨਗੇ।
ਟਰੇਲਰ ਕਾਫੀ ਮਸਤੀ ਭਰੇ ਤੇ ਐਕਸ਼ਨ ਸੀਨਜ਼ ਨਾਲ ਭਰਪੂਰ ਹੈ। 'ਡੈੱਡਪੂਲ 2' 18 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਪਰ ਉੱਥੇ ਹੀ ਇਹ ਫਿਲਮ ਭਾਰਤ 'ਚ 10 ਦਿਨ ਪਹਿਲਾਂ ਰਿਲੀਜ਼ ਕੀਤੀ ਜਾ ਰਹੀ ਹੈ।

No comments:
Post a Comment